Tuesday, February 8, 2011

ਰਿਤਿਕ ਰੋਸ਼ਨ ਦੇ ਸਰੀਰ ਬਾਰੇ ਪੜ੍ਹਨਗੇ ਬੱਚੇ


ਮੁੰਬਈ, 7 ਫਰਵਰੀ (ਏਜੰਸੀ) – ਅਮਰੀਕਾ ਦੀ ਉੱਤਰੀ ਕੈਰੋਲਾਈਨਾ ਯੂਨੀਵਰਸਿਟੀ ‘ਚ ਫਿਲਮ ਸਟੱਡੀ ਵਿਭਾਗ ਵਿਚ ਰਿਤਿਕ ਰੋਸ਼ਨ ਦੇ ਸਰੀਰ ਨੂੰ ਇਕ ਕਿਤਾਬ ਦੇ ਰੂਪ ਵਿਚ ਪੜ੍ਹਾਇਆ ਜਾਵੇਗਾ। ਰਿਤਿਕ ਦੇ ਸਰੀਰ ਨੂੰ ਲੈ ਕੇ ਕਿਤਾਬ ਵਿਚ ‘ਜੋਧਾ ਅਕਬਰ’, ‘ਕ੍ਰਿਸ਼’ ਅਤੇ ‘ਧੂਮ-2′ ਵਰਗੀਆਂ ਫਿਲਮਾਂ ਦੀ ਚਰਚਾ ਕੀਤੀ ਗਈ ਹੈ। ਇਸ ਯੂਨੀਵਰਸਿਟੀ ਦੀ ਡਿਪਾਰਟਮੈਂਟ ਆਫ ਫਿਲਮ ਸਟੱਡੀਜ਼ ਦੀ ਸਹਾਇਕ ਪ੍ਰੋਫੈਸਰ ਨੰਦਨਾ ਬੋਸ ਨੇ ਇਹ ਕਿਤਾਬ ਲਿਖੀ ਹੈ। ਇਸ ਲਈ ਬੋਸ ਨੇ ਰਿਤਿਕ ਨਾਲ ਕੰਮ ਕਰਨ ਵਾਲੇ ਫਿਲਮਕਾਰਾਂ ਨਾਲ ਗੱਲਬਾਤ ਵੀ ਕੀਤੀ। ਕਿਤਾਬ ਵਿਚ ਇਹ ਵਿਸਥਾਰ ਨਾਲ ਦੱਸਿਆ ਗਿਆ ਹੈ ਕਿ ਰਿਤਿਕ ਨੇ ਕਿਸ ਤਰ੍ਹਾਂ ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਆਪਣਾ ਸਰੀਰ ਬਣਾਇਆ। ਕਿਤਾਬ ਦੇ ਇਕ ਲੈਸਨ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਭਾਰਤੀ ਸਿਨੇਮਾ ਵਿਚ ਮਰਦਾਂ ਦੇ ਸਰੀਰ ਨੂੰ ਵੱਖਰੇ-ਵੱਖਰੇ ਦੌਰ ਵਿਚ ਕਿਵੇਂ ਪੇਸ਼ ਕੀਤਾ ਗਿਆ ਹੈ।

No comments:

Post a Comment

Note: Only a member of this blog may post a comment.