Tuesday, May 3, 2011

ਸੁੰਦਰਤਾ ਤੇ ਸਿਹਤ ਦਾ ਰਾਜ਼ ਹੈ ਕਸਰਤ


ਰੋਜ਼ਾਨਾ ਕਸਰਤ ਕਰਨ ਨਾਲ ਸਾਡੇ ਪੂਰੇ ਸਰੀਰ ਵਿਚ ਖੂਨ ਦਾ ਪ੍ਰਵਾਹ ਵਧਣ ਨਾਲ ਚੁਸਤੀ-ਫੁਰਤੀ ਤੇ ਸੁੰਦਰਤਾ ਬਣੀ ਰਹਿੰਦੀ ਹੈ। ਕਸਰਤ ਕਰਨ ਨਾਲ ਬਦਹਜ਼ਮੀ, ਕਬਜ਼, ਦਿਲ ਦੇ ਰੋਗਾਂ, ਬਲੱਡ ਪ੍ਰੈਸ਼ਰ, ਉਨੀਂਦਰੇ ਆਦਿ ਤੋਂ ਬਚਿਆ ਜਾ ਸਕਦਾ ਹੈ। ਸਾਹ ਕਿਰਿਆ ਦੇ ਤੇਜ਼ ਹੋਣ ਨਾਲ ਸਰੀਰ ਨੂੰ ਸਾਫ ਹਵਾ ਮਿਲਦੀ ਹੈ, ਜਿਸ ਨਾਲ ਮੋਟਾਪਾ ਘਟਦਾ ਹੈ ਅਤੇ ਆਲਸ ਖਤਮ ਹੁੰਦਾ ਹੈ। ਰੋਜ਼ਾਨਾ 20 ਮਿੰਟ ਕਸਰਤ ਕਰਨ ਨਾਲ ਸੁੰਦਰਤਾ ਵਧਦੀ ਹੈ ਅਤੇ ਸਰੀਰ ਦਾ ਢਾਂਚਾ ਵੀ ਮਜ਼ਬੂਤ ਰਹਿੰਦਾ ਹੈ।
ਕਸਰਤ ਸ਼ੁਰੂ ਕਰਨ ਤੋਂ ਇਕ ਘੰਟਾ ਪਹਿਲਾਂ ਕੁਝ ਵੀ ਨਾ ਖਾਓ। ਸਵੇਰੇ ਉੱਠ ਕੇ ਸਾਫ ਹਵਾ ਗ੍ਰਹਿਣ ਕਰਦਿਆਂ 3 ਕਿਲੋਮੀਟਰ ਤਕ ਦੌੜਨਾ, ਖੇਡਣਾ, ਐਰੋਬਿਕਸ ਕਰਨਾ ਆਦਿ ਉਮਰ ਦੇ ਹਿਸਾਬ ਨਾਲ ਚੁਣੋ। ਰੋਜ਼ਾਨਾ ਯੋਗਾ ਕਰੋ।
ਲਗਨ ਦੇ ਨਾਲ ਸਖਤ ਮਿਹਨਤ
ਸਰੀਰ ਦੀ ਸਿਹਤ ਮਿਹਨਤੀ ਸਰੀਰ ਵਿਚ ਬਣੀ ਰਹਿੰਦੀ ਹੈ। ਪਸੀਨੇ ਦੇ ਨਿਕਲਣ ਨਾਲ ਸਰੀਰ ਦੇ ਗੰਦਗੀ ਬਾਹਰ ਆ ਜਾਂਦੀ ਹੈ ਅਤੇ ਨਵੀਂ ਚੁਸਤੀ-ਫੁਰਤੀ ਨਾਲ ਸਰੀਰ ਵਿਚ ਚਮਕ ਰਹਿੰਦੀ ਹੈ।
ਸੰਤੁਲਿਤ ਆਹਾਰ
ਕਸਰਤ ਤੋਂ ਤੁਰੰਤ ਬਾਅਦ ਕੁਝ ਵੀ ਨਾ ਖਾਓ। ਜਿੰਨੀ ਕੈਲੋਰੀ ਖਰਚ ਕੀਤੀ ਹੈ, ਉਸ ਤੋਂ ਜ਼ਿਆਦਾ ਗ੍ਰਹਿਣ ਕਰਨ ਨਾਲ ਸਰੀਰ ਵਿਚ ਫੈਟ ਇਕੱਠੀ ਹੋਣ ਲੱਗਦੀ ਹੈ। ਸਵੇਰੇ, ਦੁਪਹਿਰ ਤੇ ਸ਼ਾਮ ਨੂੰ ਭੁੱਖ ਨਾਲੋਂ ਕੁਝ ਘੱਟ ਭੋਜਨ ਕਰੋ। ਰਾਤ ਵੇਲੇ ਭਾਰਾ ਭੋਜਨ ਨਾ ਕਰੋ।
ਸਰੀਰ ਨੂੰ ਲੋੜੀਂਦਾ ਆਰਾਮ ਦਿਓ
ਸਖਤ  ਮਿਹਨਤ ਕਰਕੇ ਭਰ ਪੇਟ ਭੋਜਨ ਕਰਨ ਤੋਂ ਬਾਅਦ ਆਰਾਮ ਕਰਨ ਨਾਲ ਸਰੀਰ ਦੀ ਥਕਾਵਟ ਦੂਰ ਹੁੰਦੀ ਹੈ ਅਤੇ ਨਵੀਂ ਊਰਜਾ ਮਿਲਦੀ ਹੈ।
ਦਿਮਾਗੀ ਤਣਾਅ ਤੋਂ ਬਚੋ
ਅਧਿਆਤਮਕ ਆਧਾਰ ਅਪਣਾ ਕੇ ਦਿਮਾਗੀ ਤਣਾਅ ਤੋਂ ਬਚਿਆ ਜਾ ਸਕਦਾ ਹੈ। ਜਿਸ ਜਗ੍ਹਾ ਆਤਮਾ ਦਾ ਮਿਲਣ ਪ੍ਰਮਾਤਮਾ ਨਾਲ ਕਰਨ ਵਾਲੇ ਹੋਵੋ, ਉਹ ਥਾਂ ਸਾਰੇ ਤਣਾਅ ਨੂੰ ਦੂਰ ਕਰਕੇ ਆਨੰਦ ਦਿੰਦੀ ਹੈ।
ਸੁੰਦਰਤਾ ਲਈ ਕੁਝ ਸੁਝਾਅ
ਰੋਜ਼ਾਨਾ 30 ਮਿੰਟ ਕਸਰਤ ਕਰਨੀ ਚਾਹੀਦੀ ਹੈ।
ਭੋਜਨ ਵਿਚ ਜ਼ਿਆਦਾ ਫੈਟ ਦੀ ਵਰਤੋਂ ਤੋਂ ਬਚੋ।
ਹਰੀਆਂ ਪੱਤੇਦਾਰ ਸਬਜ਼ੀਆਂ ਦੀ ਵਰਤੋਂ ਕਰੋ।
ਦਿਮਾਗੀ ਤਣਾਅ ਤੋਂ ਬਚਣ ਲਈ ਹਲਕੇ ਸੰਗੀਤ ਦਾ ਸਹਾਰਾ ਲਵੋ।

No comments:

Post a Comment

Note: Only a member of this blog may post a comment.