Saturday, May 7, 2011

ਸਮਾਰਟ ਫੋਨ ਦੇ ਸਾਰੇ ਕੰਮ ਦੇਣ ਵਾਲਾ ਪੇਪਰ ਫੋਨ



ਲੰਡਨ :  ਲਚਕੀਲੇ ਇਲੈਕਟ੍ਰਾਨਿਕ ਡਿਸਪਲੇਅ ਵਾਲਾ ਦੁਨੀਆ ਦਾ ਪਹਿਲਾ ਪੇਪਰ ਫੋਨ, ਜੋ ਬਹੁਤ ਹਲਕਾ ਤੇ ਪਤਲੀ ਫਿਲਮ ਨਾਲ ਬਣਿਆ ਹੈ। ਇਹ ਪ੍ਰੋਟੋਟਾਈਪ ਡਿਵਾਈਸ ਹਰ ਉਹ ਕੰਮ ਕਰ ਸਕਦਾ ਹੈ ਜੋ ਮੌਜੂਦਾ ਸਮੇਂ ਵਿਚ ਸਮਾਰਟਫੋਨ ਕਰ ਰਿਹਾ ਹੈ। ਇਹ ਕਿਤਾਬਾਂ ਸਟੋਰ ਕਰ ਸਕਦਾ ਹੈ, ਟੈਕਸਟ ਮੈਸੇਜ ਭੇਜ ਸਕਦਾ ਹੈ, ਸੰਗੀਤ ਸੁਣਾ ਸਕਦਾ ਹੈ ਅਤੇ ਕਾਲਜ਼ ਤਾਂ ਇਸ ਨਾਲ ਹੁੰਦੀਆਂ ਹੀ ਹਨ। ਸਭ ਤੋਂ ਵੱਡੀ ਗੱਲ, ਜਦੋਂ ਕੋਈ ਇਸ ਦੀ ਵਰਤੋਂ ਨਹੀਂ ਕਰ ਰਿਹਾ ਹੁੰਦਾ ਤਾਂ ਇਹ ਊਰਜਾ ਦੀ ਖਪਤ ਨਹੀਂ ਕਰਦਾ। ਤੁਸੀਂ ਜਿੱਥੇ ਵੀ ਇਸਨੂੰ ਰੱਖੋਗੇ, ਉਸੇ ਸ਼ਕਲ ਵਿਚ ਢਲ ਜਾਵੇਗਾ। ਇਸਦੇ ਡਿਸਪਲੇਅ ਵਿਚ ਇਕ 9.5 ਸੈਂਟੀਮੀਟਰ ਡਾਇਗਨਲ, ਥਿਨ-ਫਿਲਮ ਫਲੈਕਸੀਬਲ ਈ ਇੰਕ ਡਿਸਪਲੇਅ ਸ਼ਾਮਿਲ ਹਨ।

No comments:

Post a Comment

Note: Only a member of this blog may post a comment.